ਸਫ਼ਾਈ ਕਰਨ ਵਾਲਿਆਂ ਲਈ
ਕੀਮਤ, ਸਮਾਂ ਅਤੇ ਨਿਯਮ ਤੁਸੀਂ ਤੈਅ ਕਰਦੇ ਹੋ। ਜੋ ਕੰਮ ਚਾਹੋ ਉਹੀ ਲੈਂਦੇ ਹੋ। ਇਕੱਲੇ ਕੰਮ ਕਰੋ, ਕੰਪਨੀਆਂ ਨਾਲ ਕਰੋ, ਜਾਂ ਦੋਵੇਂ।
ਕੀਮਤ ਤੁਸੀਂ ਤੈਅ ਕਰਦੇ ਹੋ
ਅਸੀਂ ਤੁਹਾਡੇ ਲਈ ਤੈਅ ਨਹੀਂ ਕਰਦੇ। ਸਿਸਟਮ ਨੂੰ ਦੱਸੋ ਹੱਥ ਵਿੱਚ ਕਿੰਨਾ ਚਾਹੀਦਾ ਹੈ, ਉਹ ਹਿਸਾਬ ਲਾ ਦੇਵੇਗਾ ਕਿ ਕਿੰਨਾ ਲੈਣਾ ਹੈ — ਹਰ ਖ਼ਰਚਾ ਦਿਖਾਉਂਦੇ ਹੋਏ।
ਕੰਮ ਤੁਸੀਂ ਚੁਣਦੇ ਹੋ
ਹਰ ਕੰਮ ਖੁੱਲ੍ਹ ਕੇ ਲਵੋ ਜਾਂ ਨਾਂਹ ਕਰੋ। ਨਾਂਹ ਕਰਨ ਤੇ ਕੋਈ ਸਜ਼ਾ ਨਹੀਂ, ਤੇ ਕੋਈ ਬੰਧਨ ਵੀ ਨਹੀਂ: ਹੋਰ ਕਿਤੇ ਵੀ ਕੰਮ ਕਰੋ।
ਤੁਹਾਡੇ ਨਿਯਮਾਂ ਦਾ ਸਤਿਕਾਰ
ਜਿੱਥੇ ਪਾਲਤੂ ਜਾਨਵਰ ਹੋਣ ਉੱਥੇ ਕੰਮ ਨਹੀਂ ਕਰਦੇ? ਭਾਂਡੇ ਨਹੀਂ ਧੋਂਦੇ? ਇੱਕ ਵਾਰ ਦੱਸ ਦਿਓ, ਉਹੋ ਜਿਹੇ ਕੰਮ ਤੁਹਾਨੂੰ ਦਿਖਾਏ ਹੀ ਨਹੀਂ ਜਾਣਗੇ।
ਤੁਹਾਡੀ ਸਮਾਂ-ਸਾਰਣੀ, ਤੁਹਾਡਾ ਸਫ਼ਰ
ਤੈਅ ਕਰੋ ਕਦੋਂ ਕੰਮ ਕਰਦੇ ਹੋ ਤੇ ਕਿਹੜੇ ਇਲਾਕੇ ਜਾਂਦੇ ਹੋ। ਜਿੱਥੇ ਕੰਮ ਤੇ ਸਫ਼ਰ ਦਾ ਸਮਾਂ ਨਾ ਬੈਠੇ, ਉੱਥੇ ਕੋਈ ਬੁੱਕ ਨਹੀਂ ਕਰ ਸਕਦਾ।
ਇੱਕ ਸਮਾਂ-ਸਾਰਣੀ, ਕਈ ਕੰਪਨੀਆਂ
ਜਿਨ੍ਹਾਂ ਕੰਪਨੀਆਂ ਨਾਲ ਕੰਮ ਕਰਨਾ ਹੈ, ਉਨ੍ਹਾਂ ਨੂੰ ਅਰਜ਼ੀ ਦਿਓ। ਹਰ ਕੰਪਨੀ ਆਪ ਫ਼ੈਸਲਾ ਕਰਦੀ ਹੈ, ਤੇ ਕਿਹੜਾ ਸਮਾਂ ਕਿਸ ਨੂੰ ਦੇਣਾ ਹੈ ਇਹ ਤੁਸੀਂ ਤੈਅ ਕਰਦੇ ਹੋ।
ਕਿੰਨਾ ਮਿਲੇਗਾ, ਸਾਫ਼ ਦਿਖਦਾ ਹੈ
ਹਾਂ ਕਰਨ ਤੋਂ ਪਹਿਲਾਂ ਪੂਰੀ ਵੰਡ ਦਿਖਦੀ ਹੈ: ਪਲੇਟਫ਼ਾਰਮ, ਕੰਪਨੀ ਜੇ ਹੋਵੇ, ਟੈਕਸ, ਤੇ ਤੁਹਾਡੇ ਹੱਥ ਆਉਣ ਵਾਲੀ ਰਕਮ।